August 12, 2026
#Business News #Punjab News #Tech news

HSD: 28 ਰੁਪਏ ਵਧਿਆ ਡੀਜ਼ਲ ਦਾ ਰੇਟ, ਕਿਸ ਨੂੰ ਹੋਵੇਗਾ ਨੁਕਸਾਨ?

Diesel price hike: ਦੇਸ਼ ਵਿੱਚ ਇੰਧਨ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਖਾਸ ਕਰਕੇ ਉਦਯੋਗਿਕ ਖੇਤਰ ਵਿੱਚ ਚਿੰਤਾ ਵਧਾ ਦਿੱਤੀ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਇੰਡਸਟਰੀਅਲ ਡੀਜ਼ਲ ਦੀਆਂ ਕੀਮਤਾਂ ਵਿੱਚ ਇਕ ਵਾਰ ਫਿਰ ਵੱਡਾ ਇਜ਼ਾਫਾ ਕੀਤਾ ਗਿਆ ਹੈ, ਜਿਸ ਨਾਲ ਫੈਕਟਰੀਆਂ ਅਤੇ ਵਪਾਰਕ ਇਕਾਈਆਂ ਦੇ ਖਰਚੇ ਵਿੱਚ ਅਚਾਨਕ ਵਾਧਾ ਹੋ ਗਿਆ ਹੈ।

ਤਾਜ਼ਾ ਫੈਸਲੇ ਅਨੁਸਾਰ ਹਾਈ-ਸਪੀਡ ਡੀਜ਼ਲ (HSD), ਜੋ ਵੱਡੇ ਪੱਧਰ ‘ਤੇ ਫੈਕਟਰੀਆਂ ਅਤੇ ਕਾਰੋਬਾਰਾਂ ਨੂੰ ਵੇਚਿਆ ਜਾਂਦਾ ਹੈ, ਦੀ ਕੀਮਤ ਵਿੱਚ ₹28.22 ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਨਵੀਂ ਕੀਮਤ ₹137.81 ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਹ ਵਾਧਾ ਪਿਛਲੇ ਕੁਝ ਦਿਨਾਂ ਵਿੱਚ ਦੂਜੀ ਵੱਡੀ ਚੜ੍ਹਤ ਮੰਨੀ ਜਾ ਰਹੀ ਹੈ।