Zirakpur: ਜ਼ੀਰਕਪੁਰ ਪੁਲਿਸ ਨੇ ਵਿਦੇਸ਼ੀ ਨਾਗਰਿਕਾਂ ਨੂੰ ਘੱਟ ਵਿਆਜ਼ ‘ਤੇ ਲੋਨ ਦੇਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕਾਰਵਾਈ ਦੌਰਾਨ 10 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਮੌਕੇ ਤੋਂ 9 ਲੈਪਟਾਪ ਅਤੇ 12 ਮੋਬਾਇਲ ਫੋਨ ਬਰਾਮਦ ਕੀਤੇ ਹਨ, ਜੋ ਠੱਗੀ ਲਈ ਵਰਤੇ ਜਾ ਰਹੇ ਸਨ। ਸ਼ੁਰੂਆਤੀ ਜਾਂਚ ‘ਚ ਖੁਲਾਸਾ ਹੋਇਆ ਕਿ ਦੋਸ਼ੀ ਵੱਖ-ਵੱਖ ਰਾਜਾਂ ਤੋਂ ਆ ਕੇ ਜ਼ੀਰਕਪੁਰ ਵਿੱਚ ਦਫ਼ਤਰ ਖੋਲ੍ਹ ਕੇ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ।
ਇਹ ਗਿਰੋਹ ਵਿਦੇਸ਼ੀ ਨਾਗਰਿਕਾਂ ਨੂੰ ਸਸਤੇ ਵਿਆਜ਼ ‘ਤੇ ਲੋਨ ਦਿਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਪੈਸੇ ਹੜੱਪ ਕਰਦਾ ਸੀ। ਪੁਲਿਸ ਅਨੁਸਾਰ, ਇਸ ਤਰ੍ਹਾਂ ਦੇ ਕਈ ਮਾਮਲਿਆਂ ‘ਚ ਪਹਿਲਾਂ ਵੀ ਗੁਜਰਾਤ, ਬੰਗਾਲ ਅਤੇ ਰਾਜਿਸਥਾਨ ਨਾਲ ਸੰਬੰਧਿਤ ਗਿਰੋਹ ਸਾਹਮਣੇ ਆ ਚੁੱਕੇ ਹਨ।
ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।

