May 11, 2026
#Punjab News #Sports

PBKS vs RR: ਪੰਜਾਬ ਦੀ ਪਹਿਲੀ ਹਾਰ, ਰਾਜਸਥਾਨ ਨੇ 223 ਰਨਾਂ ਦਾ ਟਾਰਗੇਟ ਕਰ ਦਿੱਤਾ ਚੇਜ਼

ਆਈਪੀਐਲ 2026 ਵਿੱਚ Punjab Kings ਨੂੰ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। Rajasthan Royals ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਨਿਊ ਚੰਡੀਗੜ੍ਹ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਪੰਜਾਬ 222 ਰਨਾਂ ਦਾ ਵੱਡਾ ਸਕੋਰ ਵੀ ਬਚਾ ਨਾ ਸਕਿਆ।

ਪੰਜਾਬ ਵੱਲੋਂ Prabhsimran Singh ਅਤੇ Marcus Stoinis ਨੇ ਅੱਧ ਸੈਂਚਰੀਆਂ ਲਗਾ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ ਸੀ। ਪਰ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੀ ਸ਼ੁਰੂਆਤ ਵੀ ਤਗੜੀ ਰਹੀ। Vaibhav Suryavanshi ਨੇ ਤੇਜ਼ 43 ਰਨ ਬਣਾਏ, ਜਦਕਿ Yashasvi Jaiswal ਨੇ 51 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ।

ਮੱਧ ਓਵਰਾਂ ਵਿੱਚ ਕੁਝ ਵਿਕਟਾਂ ਡਿੱਗਣ ਦੇ ਬਾਵਜੂਦ ਮੈਚ ਆਖ਼ਰੀ ਓਵਰਾਂ ਵਿੱਚ ਪਹੁੰਚ ਗਿਆ। ਇੱਥੇ Donovan Ferreira ਅਤੇ Shubham Dubey ਨੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਦੋਹਾਂ ਵਿਚਕਾਰ 32 ਗੇਂਦਾਂ ਵਿੱਚ 77 ਰਨਾਂ ਦੀ ਨਾਬਾਦ ਸਾਂਝ ਨੇ ਰਾਜਸਥਾਨ ਨੂੰ ਸ਼ਾਨਦਾਰ ਜਿੱਤ ਦਿਵਾਈ।

ਫਰੇਰਾ ਨੇ 26 ਗੇਂਦਾਂ ਵਿੱਚ 52 ਰਨ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ, ਜਦਕਿ ਦੁਬੇ ਨੇ 12 ਗੇਂਦਾਂ ਵਿੱਚ 31 ਰਨਾਂ ਦੀ ਧਮਾਕੇਦਾਰ ਪਾਰੀ ਖੇਡੀ। ਆਖ਼ਰੀ ਓਵਰਾਂ ਵਿੱਚ ਗੇਂਦਬਾਜ਼ੀ ‘ਚ ਕਮੀ ਪੰਜਾਬ ਲਈ ਮਹਿੰਗੀ ਸਾਬਤ ਹੋਈ।

ਇਸ ਨਤੀਜੇ ਨਾਲ ਪੰਜਾਬ ਦੀ ਜਿੱਤ ਦੀ ਲੜੀ ਟੁੱਟ ਗਈ ਹੈ, ਜਦਕਿ ਰਾਜਸਥਾਨ ਨੇ ਸ਼ਾਨਦਾਰ ਚੇਜ਼ ਕਰਕੇ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ।