ਚੰਡੀਗੜ੍ਹ ਯੂਨੀਵਰਸਿਟੀ, ਘੜੂਆਂ ਵਿੱਚ ਸੀਯੂ ਆਨਲਾਈਨ ਦੇ 8ਵੇਂ ਸਾਲਾਨਾ ਦੀਕਸ਼ਾਂਤ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਦੇਸ਼ ਦੇ 19 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ 363 ਵਿਦਿਆਰਥੀਆਂ ਨੂੰ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਨੇ ਦੁਨੀਆ ਦੀ ਮਸ਼ਹੂਰ ‘ਬਿਗ ਫੋਰ’ ਕਨਸਲਟਿੰਗ ਕੰਪਨੀ PwC ਇੰਡੀਆ ਨਾਲ ਆਨਲਾਈਨ MBA ਪ੍ਰੋਗਰਾਮ ਸ਼ੁਰੂ ਕਰਨ ਲਈ ਸਮਝੌਤਾ (MoU) ਸਾਇਨ ਕੀਤਾ। ਇਸ ਨਾਲ ਚੰਡੀਗੜ੍ਹ ਯੂਨੀਵਰਸਿਟੀ PwC ਦੇ ਸਹਿਯੋਗ ਨਾਲ ਅਜਿਹਾ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ।
ਦੀਕਸ਼ਾਂਤ ਸਮਾਗਮ ਵਿੱਚ PwC ਇੰਡੀਆ ਦੇ ਸੀਨੀਅਰ ਡਾਇਰੈਕਟਰ ਸੰਜੀਵ ਪਾਰਕਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵਿਰਾਜਾ ਐਨ. ਸੀਤਾਰਾਮ, ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਐਸ.ਐਸ. ਸਹਿਗਲ ਅਤੇ ਸੀਯੂ ਆਨਲਾਈਨ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਸਮੇਤ ਕਈ ਹੋਰ ਗਣਮਾਨਯ ਹਸਤੀਆਂ ਮੌਜੂਦ ਰਹੀਆਂ।
ਸਮਾਗਮ ਦੌਰਾਨ 7 ਪੋਸਟ ਗ੍ਰੈਜੂਏਟ ਅਤੇ 3 ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਨ੍ਹਾਂ ਵਿੱਚ MBA ਦੇ ਸਭ ਤੋਂ ਵੱਧ 210 ਵਿਦਿਆਰਥੀ ਸ਼ਾਮਲ ਸਨ। ਇਸ ਤੋਂ ਇਲਾਵਾ MCA, MSc Data Science, MSc Maths, MA English ਅਤੇ Journalism & Mass Communication ਦੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
PwC ਇੰਡੀਆ ਦੇ ਸੀਨੀਅਰ ਡਾਇਰੈਕਟਰ ਸੰਜੀਵ ਪਾਰਕਰ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ (AI) ਨੌਕਰੀਆਂ ਖਤਮ ਨਹੀਂ ਕਰੇਗੀ, ਸਗੋਂ ਨਵੀਆਂ ਸਕਿਲਾਂ ਸਿੱਖਣ ਵਾਲਿਆਂ ਲਈ ਵੱਡੇ ਮੌਕੇ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇੰਡਸਟਰੀ ਅਤੇ ਯੂਨੀਵਰਸਿਟੀਆਂ ਮਿਲ ਕੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰ ਰਹੀਆਂ ਹਨ।
ਵਾਈਸ ਚਾਂਸਲਰ ਪ੍ਰੋ. (ਡਾ.) ਰਵਿਰਾਜਾ ਐਨ. ਸੀਤਾਰਾਮ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਅਤੇ ਆਫਲਾਈਨ ਸਿੱਖਿਆ ਵਿਚਕਾਰ ਦੀ ਦੂਰੀ ਘਟਾ ਰਹੀ ਹੈ ਅਤੇ AI ਆਧਾਰਿਤ ਸਿੱਖਿਆ ਰਾਹੀਂ ਵਿਦਿਆਰਥੀਆਂ ਨੂੰ ਫਿਊਚਰ ਰੈਡੀ ਪ੍ਰੋਫੈਸ਼ਨਲ ਬਣਾਇਆ ਜਾ ਰਿਹਾ ਹੈ।

