October 2, 2026
#Politics #Punjab News

ਪੰਜਾਬ ‘ਚ ED ਦੀ ਕਾਰਵਾਈ, AAP ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਤੇ ਯੂਨੀਵਰਸਿਟੀ ‘ਚ ਛਾਪੇ

ਪੰਜਾਬ ਵਿੱਚ ਚੋਣਾਂ ਦੇ ਮਾਹੌਲ ਵਿਚਕਾਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ Ashok Mittal ਨਾਲ ਸੰਬੰਧਤ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ, ਇਹ ਕਾਰਵਾਈ ਉਨ੍ਹਾਂ ਦੇ ਨਿਵਾਸ ਸਥਾਨ ਅਤੇ ਉਨ੍ਹਾਂ ਨਾਲ ਜੁੜੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਕੀਤੀ ਗਈ। ਏਜੰਸੀ ਵੱਲੋਂ ਕੁਝ ਵਿੱਤੀ ਮਾਮਲਿਆਂ ਸਬੰਧੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਲਾਂਕਿ, ਇਸ ਕਾਰਵਾਈ ਸਬੰਧੀ ਅਧਿਕਾਰਿਕ ਤੌਰ ‘ਤੇ ਹੋਰ ਵੇਰਵੇ ਆਉਣ ਬਾਕੀ ਹਨ। ਇਸ ਮਾਮਲੇ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।