May 15, 2026
#Punjab News

ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾ ਸ਼ੁਰੂ, ਪਹਿਲੀ ਫਲਾਈਟ ਨਾਲ ਪਹੁੰਚੇ ਕੇਂਦਰੀ ਮੰਤਰੀ ਬਿੱਟੂ

ਲੁਧਿਆਣਾ: ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ Halwara Airport ਤੋਂ ਹਵਾਈ ਸੇਵਾ ਸ਼ੁਰੂ ਹੋ ਗਈ ਹੈ। ਦਿੱਲੀ ਤੋਂ ਹਲਵਾਰਾ ਪਹੁੰਚੀ ਪਹਿਲੀ ਫਲਾਈਟ ਨਾਲ ਕੇਂਦਰੀ ਮੰਤਰੀ Ravneet Singh Bittu, ਰਾਜ ਸਭਾ ਮੈਂਬਰ Vikramjit Singh Sahney ਅਤੇ Rajinder Gupta ਸਮੇਤ ਭਾਜਪਾ ਦੇ ਕਈ ਆਗੂ ਅਤੇ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਵੀ ਪਹੁੰਚੇ।

ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾ ਦੀ ਸ਼ੁਰੂਆਤ ਨੂੰ ਲੈ ਕੇ ਲੋਕਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਯਾਤਰੀ ਦਿੱਲੀ ਲਈ ਵੀ ਰਵਾਨਾ ਹੋਏ। ਇਸ ਮੌਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਇਹ ਇਤਿਹਾਸਕ ਦਿਨ ਹੈ ਅਤੇ ਸਾਲਾਂ ਦੀ ਉਡੀਕ ਤੋਂ ਬਾਅਦ ਇਹ ਸੁਪਨਾ ਸਾਕਾਰ ਹੋਇਆ ਹੈ।

ਮੰਤਰੀ ਬਿੱਟੂ ਨੇ ਪ੍ਰਧਾਨ ਮੰਤਰੀ Narendra Modi ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਵਾਰਾ ਏਅਰਪੋਰਟ ਤੋਂ ਹੋਰ ਸ਼ਹਿਰਾਂ ਲਈ ਵੀ ਹਵਾਈ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਉਦਯੋਗ, ਕਾਰੋਬਾਰ ਅਤੇ ਟੂਰਿਜ਼ਮ ਨੂੰ ਵੱਡਾ ਫਾਇਦਾ ਮਿਲੇਗਾ।

ਹਵਾਈ ਸੇਵਾ ਸ਼ੁਰੂ ਹੋਣ ਨਾਲ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਹੁਣ ਸਿੱਧੀ ਏਅਰ ਕਨੈਕਟਿਵਿਟੀ ਦਾ ਲਾਭ ਮਿਲੇਗਾ, ਜਿਸ ਨਾਲ ਯਾਤਰਾ ਹੋਰ ਆਸਾਨ ਅਤੇ ਤੇਜ਼ ਹੋਵੇਗੀ।