May 11, 2026
#Education #Punjab News

ਫਿਨਲੈਂਡ ਦੌਰੇ ਦੌਰਾਨ ਪੰਜਾਬ ਦੀ ਸਿੱਖਿਆ ਪ੍ਰਣਾਲੀ ਲਈ ਨਵੇਂ ਰਾਹ, ‘Joyful Learning’ ‘ਤੇ ਜ਼ੋਰ

ਫਿਨਲੈਂਡ ਦੌਰੇ ਦੌਰਾਨ ਸਿੱਖਿਆ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ। ਇਸ ਦੌਰੇ ਦੌਰਾਨ University of Turku ਦੇ ਪ੍ਰਮੁੱਖ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਆਧੁਨਿਕ ਸਿੱਖਿਆ ਤਕਨੀਕਾਂ ਅਤੇ ਵਿਦਿਆਰਥੀ ਕੇਂਦਰਿਤ ਪੜ੍ਹਾਈ ਦੇ ਮਾਡਲਾਂ ‘ਤੇ ਗੱਲਬਾਤ ਹੋਈ।

ਇਸ ਤੋਂ ਇਲਾਵਾ, Kukulo-Moikoinen Early Childhood Education and Care Centre ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਤਿਆਰ ਕੀਤੇ ਗਏ ਨਵੇਂ ਅਤੇ ਅਧੁਨਿਕ ਸਿੱਖਿਆ ਮਾਡਲਾਂ ਦਾ ਨਿਰੀਖਣ ਕੀਤਾ ਗਿਆ। ਇੱਥੇ ਬੱਚਿਆਂ ਦੀ ਰਚਨਾਤਮਕਤਾ ਅਤੇ ਵਿਅਕਤੀਗਤ ਵਿਕਾਸ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ।

ਪੰਜਾਬ ਦੇ ਅਧਿਆਪਕ ਇਸ ਵੇਲੇ ਫਿਨਲੈਂਡ ਵਿੱਚ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ, ਜਿਸ ਨਾਲ ਉਹ ਵਿਸ਼ਵ-ਪੱਧਰੀ ਸਿੱਖਿਆ ਤਰੀਕਿਆਂ ਨੂੰ ਸਿੱਖ ਕੇ ਆਪਣੇ ਰਾਜ ਦੇ ਸਕੂਲਾਂ ਵਿੱਚ ਲਾਗੂ ਕਰ ਰਹੇ ਹਨ। ਰਵਾਇਤੀ ਰੱਟਾ ਪ੍ਰਣਾਲੀ ਨੂੰ ਹਟਾ ਕੇ ਹੁਣ ‘Joyful Learning’ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਤਾਂ ਜੋ ਬੱਚਿਆਂ ਵਿੱਚ ਸਿੱਖਣ ਦੀ ਰੁਚੀ ਵਧੇ ਅਤੇ ਉਹ ਪ੍ਰਯੋਗਾਤਮਕ ਢੰਗ ਨਾਲ ਗਿਆਨ ਹਾਸਲ ਕਰ ਸਕਣ।

ਸਰਕਾਰ ਦਾ ਮਕਸਦ ਹਰ ਬੱਚੇ ਤੱਕ ਗੁਣਵੱਤਾਪੂਰਨ ਅਤੇ ਆਧੁਨਿਕ ਸਿੱਖਿਆ ਪਹੁੰਚਾਉਣਾ ਹੈ। ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਇਹ ਯਤਨ ਭਵਿੱਖ ਵਿੱਚ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੇ।