ਮੁਹਾਲੀ: TATA IPL 2026 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ Punjab Kings ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ Sunrisers Hyderabad ਨੂੰ 6 ਵਿਕਟਾਂ ਨਾਲ ਹਰਾਕੇ ਵੱਡੀ ਜਿੱਤ ਦਰਜ ਕੀਤੀ। 220 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਨੇ 18.5 ਓਵਰਾਂ ਵਿੱਚ 223 ਦੌੜਾਂ ਬਣਾਕੇ ਮੈਚ ਆਪਣੇ ਨਾਮ ਕਰ ਲਿਆ।
ਇਸ ਜਿੱਤ ਨਾਲ ਪੰਜਾਬ ਕਿੰਗਜ਼ ਨੇ ਆਈਪੀਐਲ ਇਤਿਹਾਸ ਵਿੱਚ ਇੱਕ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਹੈ। ਟੀਮ ਨੇ 200 ਤੋਂ ਵੱਧ ਦੌੜਾਂ ਦੇ ਟਾਰਗੇਟ ਦਾ ਸਫਲ ਪਿੱਛਾ 10ਵੀਂ ਵਾਰ ਕਰਕੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ।
ਪੰਜਾਬ ਦੀ ਜਿੱਤ ਵਿੱਚ ਕਪਤਾਨ Shreyas Iyer ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਅਜੇਤੂ 69 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਦੂਜੇ ਪਾਸੇ Abhishek Sharma ਦੀ ਵਧੀਆ ਪਾਰੀ ਦੇ ਬਾਵਜੂਦ ਹੈਦਰਾਬਾਦ ਦੀ ਟੀਮ ਜਿੱਤ ਹਾਸਲ ਕਰਨ ਵਿੱਚ ਅਸਫਲ ਰਹੀ।
ਇਹ ਪੰਜਾਬ ਦੀ ਚਾਰ ਮੈਚਾਂ ਵਿੱਚ ਤੀਜੀ ਜਿੱਤ ਹੈ, ਜਿਸ ਨਾਲ ਟੀਮ ਦੇ ਹੁੰਸਲੇ ਬੁਲੰਦ ਹਨ। ਟੀਮ ਇਸ ਸਮੇਂ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਮੌਜੂਦ ਹੈ। ਵਿਰੋਧੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਲਈ ਇਹ ਚਾਰ ਮੈਚਾਂ ਵਿੱਚ ਤੀਜੀ ਹਾਰ ਰਹੀ, ਜਿਸ ਕਾਰਨ ਟੀਮ ਨੂੰ ਅੰਕ ਸੂਚੀ ਵਿੱਚ ਨੁਕਸਾਨ ਝੱਲਣਾ ਪਿਆ ਹੈ।

