May 12, 2026
#Punjab News

ਵ੍ਰਿੰਦਾਵਨ ਯਮੁਨਾ ਹਾਦਸਾ: ਮ੍ਰਿਤਕਾਂ ਦੀ ਗਿਣਤੀ ਵਧੀ, ਲੁਧਿਆਣਾ ਦੇ ਨੌਜਵਾਨ ਯਸ਼ ਭੱਲਾ ਦੀ ਦੇਹ ਮਿਲੀ

ਲੁਧਿਆਣਾ: Vrindavan ਵਿੱਚ ਯਮੁਨਾ ਨਦੀ ਵਿੱਚ ਵਾਪਰੇ ਦਰਦਨਾਕ ਹਾਦਸੇ ਤੋਂ ਤਿੰਨ ਦਿਨ ਬਾਅਦ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਰਹਿਣ ਵਾਲੇ ਨੌਜਵਾਨ ਯਸ਼ ਭੱਲਾ, ਜੋ “ਢੋਲਕੀ ਵਾਲੇ” ਦੇ ਨਾਂ ਨਾਲ ਜਾਣੇ ਜਾਂਦੇ ਸਨ, ਦੀ ਮ੍ਰਿਤਕ ਦੇਹ ਅੱਜ ਸਵੇਰੇ ਲਗਭਗ 8 ਵਜੇ ਬਰਾਮਦ ਕੀਤੀ ਗਈ।

ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜ਼ਰੂਰੀ ਕਾਰਵਾਈ ਤੋਂ ਬਾਅਦ ਦੇਹ ਨੂੰ ਲੁਧਿਆਣਾ ਲਿਆਂਦਾ ਜਾਵੇਗਾ, ਜਿੱਥੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਸ ਘਟਨਾ ਨਾਲ ਲੁਧਿਆਣਾ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਪਰਿਵਾਰ ਅਤੇ ਦੋਸਤਾਂ ਵਿੱਚ ਗਹਿਰਾ ਦੁੱਖ ਹੈ, ਜਦਕਿ ਇਲਾਕੇ ਦੇ ਲੋਕ ਵੀ ਇਸ ਹਾਦਸੇ ਨਾਲ ਹਿਲ ਗਏ ਹਨ।

ਜਾਣਕਾਰੀ ਮੁਤਾਬਕ, ਹਾਦਸੇ ਸਮੇਂ ਯਸ਼ ਭੱਲਾ ਭਜਨ-ਕੀਰਤਨ ਦੌਰਾਨ ਢੋਲਕੀ ਵਜਾ ਰਹੇ ਸਨ ਅਤੇ ਆਲੇ-ਦੁਆਲੇ ਸੰਗਤ ਧਾਰਮਿਕ ਜਾਪ ਕਰ ਰਹੀ ਸੀ। ਅਚਾਨਕ ਵਾਪਰੀ ਇਸ ਘਟਨਾ ਨੇ ਖੁਸ਼ੀ ਭਰੇ ਮਾਹੌਲ ਨੂੰ ਚੰਦ ਪਲਾਂ ਵਿੱਚ ਹੀ ਦੁੱਖ ਵਿੱਚ ਬਦਲ ਦਿੱਤਾ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਯਸ਼ ਧਾਰਮਿਕ ਰੁਝਾਨ ਵਾਲਾ ਅਤੇ ਸਾਦਗੀਪਸੰਦ ਨੌਜਵਾਨ ਸੀ, ਜਿਸ ਨੂੰ ਭਜਨ-ਕੀਰਤਨ ਨਾਲ ਖਾਸ ਲਗਾਵ ਸੀ। ਉਸਦੇ ਪਿਤਾ ਨੇ ਕਿਹਾ ਕਿ ਉਹ ਅਜੇ ਵੀ ਆਪਣੇ ਪੁੱਤਰ ਦੇ ਸੁਰੱਖਿਅਤ ਵਾਪਸ ਆਉਣ ਦੀ ਉਮੀਦ ਕਰ ਰਹੇ ਸਨ, ਪਰ ਹੁਣ ਉਹ ਸਿਰਫ਼ ਯਾਦਾਂ ਵਿੱਚ ਹੀ ਰਹਿ ਗਿਆ ਹੈ।