ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲਣ ਜਾ ਰਿਹਾ ਹੈ। ਵਰਧਮਾਨ ਗਰੁੱਪ ਅਤੇ ਜਾਪਾਨ ਦੀ ਆਈਚੀ ਸਟੀਲ ਦੇ ਸਾਂਝੇ ਉਪਰਾਲੇ ਤਹਿਤ 1,100 ਕਰੋੜ ਰੁਪਏ ਦੇ ਨਵੇਂ ਉਦਯੋਗਿਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ।
ਸਰਕਾਰ ਮੁਤਾਬਕ, ਕੰਪਨੀ ਨੇ ਪੰਜਾਬ ਦੇ ਅਨੁਕੂਲ ਉਦਯੋਗਿਕ ਮਾਹੌਲ ਅਤੇ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸ਼ੁਰੂਆਤੀ 500 ਕਰੋੜ ਰੁਪਏ ਦੇ ਨਿਵੇਸ਼ ਨੂੰ ਵਧਾ ਕੇ 1,100 ਕਰੋੜ ਰੁਪਏ ਕਰ ਦਿੱਤਾ ਹੈ।
2,000 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
ਸਰਕਾਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਥਾਪਤ ਹੋਣ ਵਾਲੇ ਇਸ ਪਹਿਲੇ ਪਲਾਂਟ ਨਾਲ 2,000 ਤੋਂ ਵੱਧ ਨੌਜਵਾਨਾਂ ਲਈ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਸ ਨਾਲ ਸੂਬੇ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਨੂੰ ਹੋਰ ਗਤੀ ਮਿਲੇਗੀ।
‘ਸਿੰਗਲ ਵਿੰਡੋ’ ਨੀਤੀ ਦਾ ਦੱਸਿਆ ਅਸਰ
ਸਰਕਾਰ ਨੇ ਦਾਅਵਾ ਕੀਤਾ ਕਿ ‘ਸਿੰਗਲ ਵਿੰਡੋ’ ਨੀਤੀ ਕਾਰਨ ਉਦਯੋਗਪਤੀਆਂ ਦਾ ਪੰਜਾਬ ਵੱਲ ਮੁੜ ਰੁਝਾਨ ਵਧਿਆ ਹੈ। ਸਰਕਾਰ ਦੇ ਅਨੁਸਾਰ, ਇਹ ਨਿਵੇਸ਼ ਸੂਬੇ ਵਿੱਚ ਬਿਹਤਰ ਕਾਰੋਬਾਰੀ ਮਾਹੌਲ ਅਤੇ “ਰੰਗਲੇ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਅਹਿਮ ਕਦਮ ਹੈ।

