ਨਯਾ ਗਾਓਂ ਤੋਂ ਹੁਣ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਦੀ ਬੱਸ ਸੇਵਾ ਸ਼ੁਰੂ ਹੋ ਗਈ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਨਯਾ ਗਾਓਂ ਤੋਂ CTU ਦੀ ਕੋਈ ਸਿੱਧੀ ਬੱਸ ਸੇਵਾ ਨਹੀਂ ਸੀ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਸ ਨਵੀਂ ਬੱਸ ਸੇਵਾ ਦਾ ਸਭ ਤੋਂ ਵੱਧ ਫਾਇਦਾ ਨਯਾ ਗਾਓਂ ਨਾਲ ਲੱਗਦੇ ਇਲਾਕਿਆਂ — ਸਿੰਘਾ ਦੇਵੀ, ਵੱਡੀ ਕਰੋਰ, ਛੋਟੀ ਕਰੋਰ ਅਤੇ ਟਾਂਡਾ-ਟਾਂਡੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੋਵੇਗਾ। ਹੁਣ ਇਨ੍ਹਾਂ ਇਲਾਕਿਆਂ ਦੇ ਲੋਕ ਆਸਾਨੀ ਨਾਲ CTU ਬੱਸ ਰਾਹੀਂ ਚੰਡੀਗੜ੍ਹ ਅਤੇ ਹੋਰ ਥਾਵਾਂ ‘ਤੇ ਆ-ਜਾ ਸਕਣਗੇ।
ਇਹ ਬੱਸ ਰੋਜ਼ਾਨਾ ਫਾਰੇਸਟ ਹਿੱਲ ਰਿਜ਼ੋਰਟ ਤੋਂ ਸੈਕਟਰ-17 ਬੱਸ ਸਟੈਂਡ ਤੱਕ ਚੱਲੇਗੀ। ਬੱਸ ਸੇਵਾ ਸਵੇਰੇ 7 ਵਜੇ ਤੋਂ ਰਾਤ 8:30 ਵਜੇ ਤੱਕ ਉਪਲਬਧ ਰਹੇਗੀ।
ਇਲਾਕਾ ਵਾਸੀਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਹੋਰ ਯਾਤਰੀਆਂ ਨੂੰ ਕਾਫੀ ਸੁਵਿਧਾ ਮਿਲੇਗੀ।

